Bimonthly syllabus

ਮਹੀਨਾਵਾਰ ਸਿਹਤ ਅਤੇ ਸਰੀਰਕ ਸਿੱਖਿਆ ਲਿਖਤੀ ਸਿਲੇਬਸ: ਸੈਸ਼ਨ 2026-27

ਮਹੀਨਾਵਾਰ (Month-Wise) ਸਿਹਤ ਅਤੇ ਸਰੀਰਕ ਸਿੱਖਿਆ ਲਿਖਤੀ ਸਿਲੇਬਸ: ਸੈਸ਼ਨ 2026-27 (ਜਮਾਤ 6ਵੀਂ ਤੋਂ 10ਵੀਂ)

ਪਿਆਰੇ ਅਧਿਆਪਕ ਸਾਥੀਓ ਅਤੇ ਵਿਦਿਆਰਥੀਓ,
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਅਕਾਦਮਿਕ ਕੈਲੰਡਰ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਨਵੇਂ ਸੈਸ਼ਨ 2026-27 ਲਈ ਜਮਾਤ 6ਵੀਂ ਤੋਂ 10ਵੀਂ ਤੱਕ ਦਾ ਸਿਹਤ ਅਤੇ ਸਰੀਰਕ ਸਿੱਖਿਆ ਵਿਸ਼ੇ ਦਾ ਕੇਵਲ ਲਿਖਤੀ ਭਾਗ (Written Syllabus) ਮਹੀਨਾਵਾਰ ਵੰਡ ਦੇ ਅਨੁਸਾਰ ਹੇਠਾਂ ਦਿੱਤਾ ਗਿਆ ਹੈ। ਹੇਠਾਂ ਦਿੱਤੀਆਂ ਜਮਾਤਾਂ 'ਤੇ ਕਲਿੱਕ ਕਰਕੇ ਤੁਸੀਂ ਆਪਣਾ ਸਿਲੇਬਸ ਦੇਖ ਸਕਦੇ ਹੋ:

  • ਅਪ੍ਰੈਲ - ਮਈ: ਪਾਠ 1. ਸਿਹਤ ਪਾਠ 2. ਸਫ਼ਾਈ ਅਤੇ ਸਾਂਭ-ਸੰਭਾਲ
  • ਜੂਨ: ਗਰਮੀ ਦੀਆਂ ਛੁੱਟੀਆਂ (Home Assignment)
  • ਜੁਲਾਈ: ਪਾਠ 3. ਹਾਕੀ ਦਾ ਜਾਦੂਗਰ-ਮੇਜਰ ਧਿਆਨ ਚੰਦ ਪਾਠ 4. ਪੰਜਾਬ ਦੀਆਂ ਲੋਕ ਖੇਡਾਂ
  • ਅਗਸਤ: ਪਾਠ 5. ਸੁਰੱਖਿਆ ਸਿੱਖਿਆ ਪਾਠ 6. ਕੌਮੀ ਝੰਡਾ (ੳ) ਇਤਿਹਾਸ (ਅ) ਬਣਾਵਟ (ੲ) ਰੰਗ (ਸ) ਚੱਕਰ (ਹ) ਆਕਾਰ
  • ਸਤੰਬਰ: ਪਾਠ 6 ਦਾ ਬਾਕੀ ਭਾਗ (ਕ) ਝੰਡਾ ਲਹਿਰਾਉਣ ਦੇ ਅਵਸਰ (ਖ) ਝੰਡਾ ਲਹਿਰਾਉਣ ਬਾਰੇ ਸਾਵਧਾਨੀਆਂ ਸਤੰਬਰ ਪ੍ਰੀਖਿਆ (ਟਰਮ-1) ਅਤੇ ਦੁਹਰਾਈ
  • ਅਕਤੂਬਰ: ਪਾਠ 7. ਕੌਮੀ ਗੀਤ ਅਤੇ ਕੌਮੀ ਗਾਨ (ੳ) ਭਾਵ (ਅ) ਮਹੱਤਤਾ (ੲ) ਕੌਮੀ ਗਾਨ ਧੁਨ ਵਜਾਉਣ ਦੇ ਅਵਸਰ
  • ਨਵੰਬਰ: ਪਾਠ 8. ਨਸ਼ੇ ਇੱਕ ਲਾਹਨਤ
  • ਦਸੰਬਰ ਤੋਂ ਫਰਵਰੀ: ਸਮੁੱਚੇ ਪਾਠਕ੍ਰਮ ਦੀ ਦੁਹਰਾਈ, ਪ੍ਰੈਕਟੀਕਲ ਪ੍ਰੀਖਿਆਵਾਂ ਅਤੇ ਸਾਲਾਨਾ ਪ੍ਰੀਖਿਆ ਦੀ ਤਿਆਰੀ
  • ਅਪ੍ਰੈਲ - ਮਈ: ਪਾਠ 1. ਮਨੁੱਖੀ Sਰੀਰ ਪਾਠ 2. ਸਰੀਰਕ ਸਮਰੱਥਾ ਅਤੇ ਕਸਰਤ ਦੇ ਲਾਭ
  • ਜੂਨ: ਗਰਮੀ ਦੀਆਂ ਛੁੱਟੀਆਂ
  • ਜੁਲਾਈ: ਪਾਠ 3. ਸਰੀਰਕ ਢਾਂਚਾ ਅਤੇ ਇਸ ਦੀਆਂ ਕਰੂਪੀਆਂ ਪਾਠ 4. ਖੇਡ ਸੱਟਾਂ ਤੇ ਉਹਨਾਂ ਦਾ ਇਲਾਜ
  • ਅਗਸਤ: ਪਾਠ 5. ਯੋਗ ਪਾਠ 6. ਖੇਡਾਂ ਦੀ ਮਹੱਤਤਾ
  • ਸਤੰਬਰ: ਪਿਛਲੇ ਪਾਠਾਂ ਦੀ ਦੁਹਰਾਈ ਅਤੇ ਸਤੰਬਰ ਪ੍ਰੀਖਿਆ (ਟਰਮ-1)
  • ਅਕਤੂਬਰ: ਪਾਠ 7. ਸਕਾਊਟਿੰਗ ਅਤੇ ਗਾਈਡਿੰਗ
  • ਨਵੰਬਰ: ਪਾਠ 8. ਨਸ਼ੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਅਤੇ ਬਚਾਅ ਦੇ ਤਰੀਕੇ
  • ਦਸੰਬਰ ਤੋਂ ਫਰਵਰੀ: ਸਾਲਾਨਾ ਦੁਹਰਾਈ, ਪ੍ਰੈਕਟੀਕਲ ਮੁਲਾਂਕਣ ਅਤੇ ਫਾਈਨਲ ਪ੍ਰੀਖਿਆਵਾਂ
  • ਅਪ੍ਰੈਲ - ਮਈ: ਪਾਠ 1. ਮੁੱਢਲੀ ਸਹਾਇਤਾ (ੳ) ਉਦੇਸ਼ (ਅ) ਸਮਾਨ (ੲ) ਨਿਯਮ (ਸ) ਮੁੱਢਲਾ ਸਹਾਇਕ ਅਤੇ ਗੁਣ (ਹ) ਸੀ.ਪੀ.ਆਰ. ਪਾਠ 2. ਪੌਸ਼ਟਿਕ ਅਤੇ ਸੰਤੁਲਿਤ ਭੋਜਨ (ੳ) ਭੋਜਨ (ਅ) ਪੌਸ਼ਟਿਕ ਭੋਜਨ (ੲ) ਸੰਤੁਲਿਤ ਭੋਜਨ
  • ਜੂਨ: ਗਰਮੀ ਦੀਆਂ ਛੁੱਟੀਆਂ
  • ਜੁਲਾਈ: ਪਾਠ 2 ਦਾ ਬਾਕੀ ਭਾਗ (ਸ) ਪੌਸ਼ਟਿਕ ਤੱਤ (ਹ) ਦੁੱਧ (ਕ) ਭੋਜਨ ਪਕਾਉਣ ਦੇ ਸਿਧਾਂਤ (ਖ) ਭੋਜਨ ਖਾਣ ਸੰਬੰਧੀ ਜ਼ਰੂਰੀ ਨਿਯਮ ਪਾਠ 3. ਵਿਟਾਮਿਨ (ੳ) ਮਹੱਤਵ (ਅ) ਕਿਸਮਾਂ, ਸਰੋਤ ਅਤੇ ਘਾਟ ਦੇ ਨੁਕਸਾਨ
  • ਅਗਸਤ: ਪਾਠ 4. ਕਿਲ੍ਹਾ ਰਾਏਪੁਰ ਦੀਆਂ ਖੇਡਾਂ (ੳ) ਇਤਿਹਾਸ (ਅ) ਪੇਂਡੂ ਓਲੰਪਿਕ ਦਾ ਜਨਮ (ੲ) ਖੇਡ ਮੇਲੇ ਦੀਆਂ ਵਿਸ਼ੇਸ਼ਤਾਵਾਂ ਪਾਠ 5. ਸੁਨਹਿਰੀ ਲੜਕਾ ਸ਼੍ਰੀ ਅਭਿਨਵ ਬਿੰਦਰਾ (ੳ) ਇਤਿਹਾਸ ਨਿਸ਼ਾਨਾ (ਅ) ਮੁੱਢਲਾ ਜੀਵਨ (ੲ) ਨਿਸ਼ਾਨੇਬਾਜ਼ੀ ਪ੍ਰਤੀ ਉਤਸ਼ਾਹਿਤ ਹੋਣਾ (ਸ) ਨਿਸ਼ਾਨੇਬਾਜ਼ੀ ਦੀ ਸਿਖਲਾਈ, ਨਿਸ਼ਾਨੇਬਾਜ਼ੀ ਪ੍ਰਤੀ ਲਗਨ (ਹ) ਲਗਨ ਅਤੇ ਮਾਣਮੱਤੀਆਂ ਪ੍ਰਾਪਤੀਆਂ
  • ਸਤੰਬਰ: ਪਾਠ 6. ਖੇਡਾਂ ਅਤੇ ਅਨੁਸ਼ਾਸਨ (ੳ) ਅਨੁਸ਼ਾਸਨ ਦਾ ਅਰਥ, ਕਿਸਮਾਂ ਅਤੇ ਮਹੱਤਤਾ ਸਤੰਬਰ ਪ੍ਰੀਖਿਆ (ਟਰਮ-1)
  • ਅਕਤੂਬਰ: ਪਾਠ 6 ਦਾ ਬਾਕੀ ਭਾਗ (ਅ) ਖੇਡਾਂ ਰਾਹੀਂ ਵਿਦਿਆਰਥੀ ਜੀਵਨ ਵਿੱਚ ਅਨੁਸ਼ਾਸਨ ਦੀ ਲੋੜ ਅਤੇ ਮਹੱਤਤਾ ਪਾਠ 7. ਯੋਗ (ੳ) ਯੋਗ ਦਰਸ਼ਨ ਟੀਚਾ ਅਤੇ ਉਦੇਸ਼ (ਅ) ਅਸ਼ਟਾਂਗ ਯੋਗ
  • ਨਵੰਬਰ: ਪਾਠ 8. ਨਸ਼ਿਆਂ ਪ੍ਰਤੀ ਜਾਗਰੂਕਤਾ (ੳ) ਨਸ਼ਿਆਂ ਦੇ ਵੱਧ ਰਹੇ ਰੁਝਾਨ ਦੇ ਕਾਰਨ (ਅ) ਨਸ਼ਿਆਂ ਦੇ ਮਾੜੇ ਪ੍ਰਭਾਵ (ੲ) ਨਸ਼ਿਆਂ ਦੀ ਰੋਕਥਾਮ
  • ਦਸੰਬਰ ਤੋਂ ਫਰਵਰੀ: ਬੋਰਡ ਪੈਟਰਨ ਅਨੁਸਾਰ ਦੁਹਰਾਈ, ਪ੍ਰੈਕਟੀਕਲ ਪ੍ਰੀਖਿਆਵਾਂ ਅਤੇ ਫਾਈਨਲ ਬੋਰਡ ਪ੍ਰੀਖਿਆ ਦੀ ਤਿਆਰੀ
  • ਅਪ੍ਰੈਲ - ਮਈ: ਪਾਠ 1. ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਸਰੀਰਕ ਸਿੱਖਿਆ: (ਲਕਸ਼ਮੀ ਬਾਈ ਨੈਸ਼ਨਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਸਰਕਾਰੀ ਸਰੀਰਕ ਸਿੱਖਿਆ ਕਾਲਜ ਪਟਿਆਲਾ, ਸਰਵ-ਭਾਰਤੀ ਸਪੋਰਟਸ ਕੌਂਸਲ, ਰਾਜ ਕੁਮਾਰੀ ਕੋਚਿੰਗ ਸਕੀਮ, ਸਪੋਰਟਸ ਅਥਾਰਟੀ ਆਫ਼ ਇੰਡੀਆ - SAI) ਪਾਠ 2. ਸਰੀਰਕ ਪ੍ਰਣਾਲੀਆਂ: (ਸਰੀਰਕ ਰਚਨਾ - Anatomy, ਸਰੀਰਕ ਕਿਰਿਆ ਵਿਗਿਆਨ - Physiology, ਮਨੁੱਖੀ ਸਰੀਰ ਦੀਆਂ ਪ੍ਰਮੁੱਖ ਪ੍ਰਣਾਲੀਆਂ)
  • ਜੂਨ: ਗਰਮੀ ਦੀਆਂ ਛੁੱਟੀਆਂ
  • ਜੁਲਾਈ: ਪਾਠ 3. ਅਜੋਕੇ ਸਮੇਂ ਵਿੱਚ ਸਰੀਰਕ ਸਿੱਖਿਆ ਦੀ ਮਹੱਤਤਾ: (ਸਰੀਰਕ ਸਿੱਖਿਆ ਦਾ ਅਰਥ ਅਤੇ ਪਰਿਭਾਸ਼ਾ, ਅਜੋਕੇ ਸਮੇਂ ਵਿੱਚ ਸਰੀਰਕ ਸਿੱਖਿਆ ਦੀ ਮਹੱਤਤਾ) ਪਾਠ 4. ਪ੍ਰਾਣਾਯਾਮ: (ਪ੍ਰਾਣਾਯਾਮ ਕਰਦੇ ਸਮੇਂ ਧਿਆਨ ਦੇਣ ਯੋਗ ਗੱਲਾਂ ਅਤੇ ਪ੍ਰਾਣਾਯਾਮ ਦੀਆਂ ਕਿਸਮਾਂ)
  • ਅਗਸਤ: ਪਾਠ 5. ਪੰਜਾਬ ਖੇਡ ਜਗਤ ਦੀਆਂ ਪ੍ਰਮੁੱਖ ਹਸਤੀਆਂ: (ਬਲਬੀਰ ਸਿੰਘ, ਪਦਮ ਸ਼੍ਰੀ ਕੌਰ ਸਿੰਘ, ਭਾਰਤ ਦਾ ਉੱਡਣਾ ਸਿੱਖ ਮਿਲਖਾ ਸਿੰਘ ਦਾ ਮੁਢਲਾ ਜੀਵਨ, ਖੇਡ ਕਰੀਅਰ ਅਤੇ ਮਿਲੇ ਸਨਮਾਨ)
  • ਸਤੰਬਰ: ਪਿਛਲੇ 5 ਪਾਠਾਂ ਦੀ ਦੁਹਰਾਈ ਅਤੇ ਸਤੰਬਰ ਪ੍ਰੀਖਿਆ (ਟਰਮ-1)
  • ਅਕਤੂਬਰ - ਨਵੰਬਰ: ਪਾਠ 6. ਏਸ਼ੀਅਨ ਅਤੇ ਓਲੰਪਿਕ ਖੇਡਾਂ: (ਪੁਰਾਤਨ ਅਤੇ ਨਵੀਨ ਓਲੰਪਿਕ ਖੇਡਾਂ ਦੇ ਨਿਯਮ, ਮਾਟੋ, ਝੰਡਾ, ਸਹੁੰ, ਤਮਗੇ, ਸਮਾਪਤੀ ਸਮਾਗਮ; ਏਸ਼ੀਅਨ ਖੇਡਾਂ ਦਾ ਮਾਟੋ, ਝੰਡਾ, ਨਿਯਮ ਤੇ ਇਨਾਮ, ਸਮਾਪਤੀ ਸਮਾਗਮ)
  • ਦਸੰਬਰ ਤੋਂ ਫਰਵਰੀ: ਸਮੁੱਚੇ ਪਾਠਕ੍ਰਮ ਦੀ ਦੁਹਰਾਈ, ਪ੍ਰੈਕਟੀਕਲ ਅਤੇ ਸਾਲਾਨਾ ਫਾਈਨਲ ਪ੍ਰੀਖਿਆਵਾਂ
  • ਅਪ੍ਰੈਲ - ਮਈ: ਪਾਠ 1. ਸਰੀਰਕ ਪ੍ਰਣਾਲੀਆਂ ਉੱਤੇ ਕਸਰਤਾਂ ਦੇ ਪ੍ਰਭਾਵ: (ਮਾਸਪੇਸ਼ੀ ਪ੍ਰਣਾਲੀ, ਸਾਹ ਕਿਰਿਆ ਪ੍ਰਣਾਲੀ ਅਤੇ ਲਹੂ ਗੇੜ ਪ੍ਰਣਾਲੀ) ਪਾਠ 2. ਭੌਤਿਕ ਚਿਕਿਤਸਾ / ਫ਼ਿਜ਼ੀਓਥੈਰੇਪੀ: (ਪਰਿਭਾਸ਼ਾ, ਭੌਤਿਕ ਚਿਕਿਤਸਾ ਦਾ ਖੇਡਾਂ ਵਿੱਚ ਯੋਗਦਾਨ, ਖੇਡਾਂ ਵਿੱਚ ਭੌਤਿਕ ਚਿਕਿਤਸਕ - Physiotherapist ਦੀ ਭੂਮਿਕਾ ਅਤੇ ਭੌਤਿਕ ਚਿਕਿਤਸਾ ਦੀਆਂ ਤਕਨੀਕਾਂ)
  • ਜੂਨ: ਗਰਮੀ ਦੀਆਂ ਛੁੱਟੀਆਂ
  • ਜੁਲਾਈ: ਪਾਠ 3. ਵਾਧਾ ਅਤੇ ਵਿਕਾਸ: (ਮਨੁੱਖੀ ਸਰੀਰ ਦਾ ਵਾਧਾ ਅਤੇ ਵਿਕਾਸ, ਦੋਵਾਂ ਵਿੱਚ ਅੰਤਰ, ਵਾਧੇ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ, ਸਿਧਾਂਤ, ਸਰੀਰ ਦੀਆਂ ਕਿਸਮਾਂ, ਵਿਕਾਸ ਦੀਆਂ ਅਵਸਥਾਵਾਂ)
  • ਅਗਸਤ: ਪਾਠ 4. ਜਾਂਚ, ਮਿਣਤੀ ਅਤੇ ਮੁਲਾਂਕਣ: (ਜਾਂਚ, ਮਿਣਤੀ, ਮੁਲਾਂਕਣ ਦਾ ਅਰਥ ਅਤੇ ਸਰੀਰਕ ਸਿੱਖਿਆ ਵਿੱਚ ਇਸ ਦੀ ਮਹੱਤਤਾ) ਪਾਠ 5. ਉਲੰਪੀਅਨ ਗੁਰਬਚਨ ਸਿੰਘ ਰੰਧਾਵਾ: (ਮੁਢਲਾ ਜੀਵਨ, ਖੇਡਾਂ ਵੱਲ ਝੁਕਾਅ, ਐਥਲੈਟਿਕਸ ਦੀ ਸ਼ੁਰੂਆਤ ਅਤੇ ਮਿਲੇ ਮਾਣ-ਸਨਮਾਨ)
  • ਸਤੰਬਰ: ਪਾਠ 1 ਤੋਂ 5 ਦੀ ਵਿਸ਼ੇਸ਼ ਦੁਹਰਾਈ ਅਤੇ ਸਤੰਬਰ ਪ੍ਰੀਖਿਆ (ਟਰਮ-1)
  • ਅਕਤੂਬਰ: ਪਾਠ 6. ਭਾਰਤੀ ਸੈਨਾਵਾਂ ਵਿੱਚ ਭਰਤੀ ਅਤੇ ਭਵਿੱਖ: (ਭਾਰਤੀ ਸੈਨਾ ਦਾ ਇਤਿਹਾਸ, ਖਿਡਾਰੀਆਂ ਲਈ ਸੈਨਾ ਵਿੱਚ ਸੁਨਹਿਰੀ ਭਵਿੱਖ)
  • ਨਵੰਬਰ - ਦਸੰਬਰ: ਸਮੁੱਚੇ ਪਾਠਕ੍ਰਮ ਦੀ ਪੂਰਨ ਦੁਹਰਾਈ, ਪ੍ਰੀ-ਬੋਰਡ ਪ੍ਰੀਖਿਆਵਾਂ ਦੀ ਤਿਆਰੀ
  • ਜਨਵਰੀ - ਫਰਵਰੀ: ਪ੍ਰੀ-ਬੋਰਡ ਪ੍ਰੀਖਿਆਵਾਂ, ਪ੍ਰੈਕਟੀਕਲ ਮੁਲਾਂਕਣ ਅਤੇ ਫਾਈਨਲ ਬੋਰਡ ਪ੍ਰੀਖਿਆਵਾਂ ਦੀ ਮੁਕੰਮਲ ਤਿਆਰੀ
📌 ਮਹੱਤਵਪੂਰਨ ਨੋਟ: ਇਹ ਮਹੀਨਾਵਾਰ ਵੰਡ PSEB (ਪੰਜਾਬ ਸਕੂਲ ਸਿੱਖਿਆ ਬੋਰਡ) ਦੇ ਦਿਸ਼ਾ-ਨਿਰਦੇਸ਼ਾਂ 'ਤੇ ਅਧਾਰਤ ਹੈ। ਸਕੂਲ ਮੁਖੀ ਜਾਂ ਵਿਸ਼ਾ ਅਧਿਆਪਕ ਖੇਡ ਮੁਕਾਬਲਿਆਂ (Sports Tournaments) ਦੇ ਸ਼ਡਿਊਲ ਅਨੁਸਾਰ ਇਸ ਵਿੱਚ ਲੋੜੀਂਦੀ ਤਬਦੀਲੀ ਕਰ ਸਕਦੇ ਹਨ।
```

Post a Comment

If you have any doubt, then let me know

Previous Post Next Post