ਸਿਹਤ ਅਤੇ ਸਰੀਰਕ ਸਿੱਖਿਆ ਲਿਖਤੀ ਸਿਲੇਬਸ: ਸੈਸ਼ਨ 2026-27 (ਜਮਾਤ 6ਵੀਂ ਤੋਂ 10ਵੀਂ)
ਪਿਆਰੇ ਅਧਿਆਪਕ ਸਾਥੀਓ ਅਤੇ ਵਿਦਿਆਰਥੀਓ,
ਨਵੇਂ ਅਕਾਦਮਿਕ ਸਾਲ ਸੈਸ਼ਨ 2026-27 ਦੀ ਸ਼ੁਰੂਆਤ ਦੇ ਸਬੰਧ ਵਿੱਚ, ਸਿਹਤ ਅਤੇ ਸਰੀਰਕ ਸਿੱਖਿਆ (Physical Education) ਵਿਸ਼ੇ ਦਾ ਜਮਾਤ-ਵਾਰ ਕੇਵਲ ਲਿਖਤੀ ਭਾਗ (Written Syllabus) ਹੇਠ ਲਿਖੇ ਅਨੁਸਾਰ ਤਿਆਰ ਕੀਤਾ ਗਿਆ ਹੈ। ਤੁਸੀਂ ਇਸ ਪਾਠਕ੍ਰਮ ਨੂੰ ਨੋਟ ਕਰ ਸਕਦੇ ਹੋ:
ਸ਼੍ਰੇਣੀ: ਛੇਵੀਂ (Class 6th) - ਲਿਖਤੀ ਭਾਗ
- ਪਾਠ 1. ਸਿਹਤ
- ਪਾਠ 2. ਸਫ਼ਾਈ ਅਤੇ ਸਾਂਭ-ਸੰਭਾਲ
- ਪਾਠ 3. ਹਾਕੀ ਦਾ ਜਾਦੂਗਰ-ਮੇਜਰ ਧਿਆਨ ਚੰਦ
- ਪਾਠ 4. ਪੰਜਾਬ ਦੀਆਂ ਲੋਕ ਖੇਡਾਂ
- ਪਾਠ 5. ਸੁਰੱਖਿਆ ਸਿੱਖਿਆ
- ਪਾਠ 6. ਕੌਮੀ ਝੰਡਾ
- (ੳ) ਇਤਿਹਾਸ (ਅ) ਬਣਾਵਟ (ੲ) ਰੰਗ (ਸ) ਚੱਕਰ (ਹ) ਆਕਾਰ (ਕ) ਝੰਡਾ ਲਹਿਰਾਉਣ ਦੇ ਅਵਸਰ (ਖ) ਝੰਡਾ ਲਹਿਰਾਉਣ ਬਾਰੇ ਸਾਵਧਾਨੀਆਂ
- ਪਾਠ 7. ਕੌਮੀ ਗੀਤ ਅਤੇ ਕੌਮੀ ਗਾਨ
- (ੳ) ਭਾਵ (ਅ) ਮਹੱਤਤਾ (ੲ) ਕੌਮੀ ਗਾਨ ਧੁਨ ਵਜਾਉਣ ਦੇ ਅਵਸਰ
- ਪਾਠ 8. ਨਸ਼ੇ ਇੱਕ ਲਾਹਨਤ
ਸ਼੍ਰੇਣੀ: ਸੱਤਵੀਂ (Class 7th) - ਲਿਖਤੀ ਭਾਗ
- ਪਾਠ 1. ਮਨੁੱਖੀ ਸਰੀਰ
- ਪਾਠ 2. ਸਰੀਰਕ ਸਮਰੱਥਾ ਅਤੇ ਕਸਰਤ ਦੇ ਲਾਭ
- ਪਾਠ 3. ਸਰੀਰਕ ਢਾਂਚਾ ਅਤੇ ਇਸ ਦੀਆਂ ਕਰੂਪੀਆਂ
- ਪਾਠ 4. ਖੇਡ ਸੱਟਾਂ ਤੇ ਉਹਨਾਂ ਦਾ ਇਲਾਜ
- ਪਾਠ 5. ਯੋਗ
- ਪਾਠ 6. ਖੇਡਾਂ ਦੀ ਮਹੱਤਤਾ
- ਪਾਠ 7. ਸਕਾਊਟਿੰਗ ਅਤੇ ਗਾਈਡਿੰਗ
- ਪਾਠ 8. ਨਸ਼ੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਅਤੇ ਬਚਾਅ ਦੇ ਤਰੀਕੇ
ਸ਼੍ਰੇਣੀ: ਅੱਠਵੀਂ (Class 8th) - ਲਿਖਤੀ ਭਾਗ
- ਪਾਠ 1. ਮੁੱਢਲੀ ਸਹਾਇਤਾ
- (ੳ) ਉਦੇਸ਼ (ਅ) ਸਮਾਨ (ੲ) ਨਿਯਮ (ਸ) ਮੁੱਖਲਾ ਸਹਾਇਕ ਅਤੇ ਮੁੱਖਲੇ ਸਹਾਇਕ ਦੇ ਗੁਣ (ਹ) ਸੀ.ਪੀ.ਆਰ.
- ਪਾਠ 2. ਪੌਸ਼ਟਿਕ ਅਤੇ ਸੰਤੁਲਿਤ ਭੋਜਨ
- (ੳ) ਭੋਜਨ (ਅ) ਪੌਸ਼ਟਿਕ ਭੋਜਨ (ੲ) ਸੰਤੁਲਿਤ ਭੋਜਨ (ਸ) ਸੰਤੁਲਿਤ ਭੋਜਨ ਦੇ ਪੌਸ਼ਟਿਕ ਤੱਤ (ਹ) ਦੁੱਧ ਇੱਕ ਸੰਪੂਰਨ ਭੋਜਨ ਹੈ (ਕ) ਭੋਜਨ ਪਕਾਉਣ ਦੇ ਸਿਧਾਂਤ (ਖ) ਭੋਜਨ ਖਾਣ ਸੰਬੰਧੀ ਜਰੂਰੀ ਨਿਯਮ
- ਪਾਠ 3. ਵਿਟਾਮਿਨ
- (ੳ) ਮਹੱਤਵ (ਅ) ਵਿਟਾਮਿਨਾਂ ਦੀਆਂ ਕਿਸਮਾਂ, ਪ੍ਰਾਪਤੀ ਦੇ ਸਰੋਤ ਅਤੇ ਵਿਟਾਮਿਨਾਂ ਦੀ ਘਾਟ ਦੇ ਨੁਕਸਾਨ
- ਪਾਠ 4. ਕਿਲ੍ਹਾ ਰਾਏਪੁਰ ਦੀਆਂ ਖੇਡਾਂ
- (ੳ) ਕਿਲ੍ਹਾ ਰਾਏਪੁਰ ਦਾ ਇਤਿਹਾਸ (ਅ) ਪੇਂਡੂ ਉਲੰਪਿਕ ਖੇਡਾਂ ਦਾ ਜਨਮ (ੲ) ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿੱਚ ਪੁਰਾਤਨ ਅਤੇ ਨਵੀਨ ਖੇਡਾਂ, ਖੇਡ ਮੇਲੇ ਦੀ ਵਿਸ਼ੇਸ਼ਤਾ
- ਪਾਠ 5. ਸੁਨਹਿਰੀ ਲੜਕਾ ਸ਼੍ਰੀ ਅਭਿਨਵ ਬਿੰਦਰਾ
- (ੳ) ਇਤਿਹਾਸ ਨਿਸ਼ਾਨਾ (ਅ) ਮੁੱਖਲਾ ਜੀਵਨ (ੲ) ਨਿਸ਼ਾਨੇਬਾਜ਼ੀ ਪ੍ਰਤਿ ਉਤਸ਼ਾਹਿਤ ਹੋਣਾ (ਸ) ਨਿਸ਼ਾਨੇਬਾਜ਼ੀ ਦੀ ਸਿਖਲਾਈ, ਨਿਸ਼ਾਨੇਬਾਜ਼ੀ ਪ੍ਰਤੀ ਲਗਨ (ਹ) ਲਗਨ ਅਤੇ ਮਾਣ ਮੱਤਾ ਪ੍ਰਾਪਤੀਆਂ
- ਪਾਠ 6. ਖੇਡਾਂ ਅਤੇ ਅਨੁਸ਼ਾਸਨ
- (ੳ) ਅਨੁਸ਼ਾਸਨ ਦਾ ਅਰਥ ਕਿਸਮਾਂ ਅਤੇ ਮਹੱਤਤਾ
- (ਅ) ਖੇਡਾਂ ਰਾਹੀਂ ਵਿਦਿਆਰਥੀ ਜੀਵਨ ਵਿੱਚ ਅਨੁਸ਼ਾਸਨ ਦੀ ਲੋੜ ਅਤੇ ਮਹੱਤਤਾ
- ਪਾਠ 7. ਯੋਗ
- (ੳ) ਯੋਗ ਦਰਸ਼ਨ ਟੀਚਾ ਅਤੇ ਉਦੇਸ਼
- (ਅ) ਅਸ਼ਟਾਂਗ ਯੋਗ
- ਪਾਠ 8. ਨਸ਼ਿਆਂ ਪ੍ਰਤੀ ਜਾਗਰੂਕਤਾ
- (ੳ) ਨਸ਼ਿਆਂ ਦੇ ਵੱਧ ਰਹੇ ਰੁਝਾਨ ਦੇ ਕਾਰਨ (ਅ) ਨਸ਼ਿਆਂ ਦੇ ਮਾੜੇ ਪ੍ਰਭਾਵ (ੲ) ਨਸ਼ਿਆਂ ਦੀ ਰੋਕਥਾਮ
ਸ਼੍ਰੇਣੀ: ਨੌਵੀਂ (Class 9th) - ਲਿਖਤੀ ਭਾਗ
- ਪਾਠ 1. ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਸਰੀਰਕ ਸਿੱਖਿਆ: ਲਕਸ਼ਮੀ ਬਾਈ ਨੈਸ਼ਨਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ, ਸਰਕਾਰੀ ਸਰੀਰਕ ਸਿੱਖਿਆ ਕਾਲਜ ਪਟਿਆਲਾ, ਸਰਵ-ਭਾਰਤੀ ਸਪੋਰਟਸ ਕੌਂਸਲ, ਰਾਜ ਕੁਮਾਰੀ ਕੋਚਿੰਗ ਸਕੀਮ, ਸਪੋਰਟਸ ਅਥਾਰਟੀ ਆਫ਼ ਇੰਡੀਆ (SAI)।
- ਪਾਠ 2. ਸਰੀਰਕ ਪ੍ਰਣਾਲੀਆਂ: ਸਰੀਰਕ ਰਚਨਾ (Anatomy), ਸਰੀਰਕ ਕਿਰਿਆ ਵਿਗਿਆਨ (Physiology), ਮਨੁੱਖੀ ਸਰੀਰ ਦੀਆਂ ਪ੍ਰਮੁੱਖ ਪ੍ਰਣਾਲੀਆਂ।
- ਪਾਠ 3. ਅਜੋਕੇ ਸਮੇਂ ਵਿੱਚ ਸਰੀਰਕ ਸਿੱਖਿਆ ਦੀ ਮਹੱਤਤਾ: ਸਰੀਰਕ ਸਿੱਖਿਆ ਦਾ ਅਰਥ ਅਤੇ ਪਰਿਭਾਸ਼ਾ, ਅਜੋਕੇ ਸਮੇਂ ਵਿੱਚ ਸਰੀਰਕ ਸਿੱਖਿਆ ਦੀ ਮਹੱਤਤਾ।
- ਪਾਠ 4. ਪ੍ਰਾਣਾਯਾਮ: ਪ੍ਰਾਣਾਯਾਮ ਕਰਦੇ ਸਮੇਂ ਧਿਆਨ ਦੇਣ ਯੋਗ ਗੱਲਾਂ, ਪ੍ਰਾਣਾਯਾਮ ਦੀਆਂ ਕਿਸਮਾਂ।
- ਪਾਠ 5. ਪੰਜਾਬ ਖੇਡ ਜਗਤ ਦੀਆਂ ਪ੍ਰਮੁੱਖ ਹਸਤੀਆਂ:
- ਬਲਬੀਰ ਸਿੰਘ: ਮੁਢਲਾ ਜੀਵਨ ਅਤੇ ਪੜ੍ਹਾਈ, ਖੇਡ ਕਰੀਅਰ, ਬਤੌਰ ਖੇਡ ਅਧਿਕਾਰੀ ਜੀਵਨ, ਮਿਲੇ ਸਨਮਾਨ।
- ਪਦਮ ਸ਼੍ਰੀ ਕੌਰ ਸਿੰਘ: ਮੁਢਲਾ ਜੀਵਨ, ਖੇਡ ਵਿੱਚ ਪ੍ਰਾਪਤੀਆਂ, ਮਿਲੇ ਸਨਮਾਨ।
- ਭਾਰਤ ਦਾ ਉੱਡਣਾ ਸਿੱਖ ਮਿਲਖਾ ਸਿੰਘ: ਮੁਢਲਾ ਜੀਵਨ ਅਤੇ ਮੁਢਲੀ ਪੜ੍ਹਾਈ, ਫੌਜ ਵਿੱਚ ਭਰਤੀ ਹੋਣਾ, ਖੇਡ ਕਰੀਅਰ, ਮਿਲੇ ਸਨਮਾਨ।
- ਪਾਠ 6. ਏਸ਼ੀਅਨ ਅਤੇ ਉਲੰਪਿਕ ਖੇਡਾਂ: ਪੁਰਾਤਨ ਉਲੰਪਿਕ ਖੇਡਾਂ, ਖਿਡਾਰੀਆਂ ਲਈ ਇਨਾਮ, ਉਲੰਪਿਕ ਖੇਡਾਂ ਦੇ ਨਿਯਮ, ਪੁਰਾਤਨ ਉਲੰਪਿਕ ਖੇਡਾਂ ਦਾ ਪਤਨ, ਉਲੰਪਿਕ ਖੇਡਾਂ ਪੁਨਰ ਜੀਵਨ, ਨਵੀਨ ਉਲੰਪਿਕ ਖੇਡਾਂ ਦੇ ਨਿਯਮ, ਉਲੰਪਿਕ ਮਾਟੋ, ਉਲੰਪਿਕ ਝੰਡਾ, ਉਲੰਪਿਕ ਸਹੁੰ, ਉਲੰਪਿਕ ਤਮਗੇ, ਸਮਾਪਤੀ ਸਮਾਗਮ। ਏਸ਼ੀਅਨ ਖੇਡਾਂ, ਮਾਟੋ, ਝੰਡਾ, ਨਿਯਮ, ਇਨਾਮ, ਸਮਾਪਤੀ ਸਮਾਗਮ।
ਸ਼੍ਰੇਣੀ: ਦਸਵੀਂ (Class 10th) - ਲਿਖਤੀ ਭਾਗ
- ਪਾਠ 1. ਸਰੀਰਕ ਪ੍ਰਣਾਲੀਆਂ ਉੱਤੇ ਕਸਰਤਾਂ ਦੇ ਪ੍ਰਭਾਵ: ਮਾਸਪੇਸ਼ੀ ਪ੍ਰਣਾਲੀ, ਸਾਹ ਕਿਰਿਆ ਪ੍ਰਣਾਲੀ, ਲਹੂ ਗੇੜ ਪ੍ਰਣਾਲੀ।
- ਪਾਠ 2. ਭੌਤਿਕ ਚਿਕਿਤਸਾ (ਫ਼ਿਜ਼ੀਓਥੈਰੇਪੀ): ਪਰਿਭਾਸ਼ਾ, ਭੌਤਿਕ ਚਿਕਿਤਸਾ ਦਾ ਖੇਡਾਂ ਵਿੱਚ ਯੋਗਦਾਨ, ਖੇਡਾਂ ਵਿੱਚ ਭੌਤਿਕ ਚਿਕਿਤਸਕ (Physiotherapist) ਦੀ ਭੂਮਿਕਾ, ਭੌਤਿਕ ਚਿਕਿਤਸਾ ਦੀਆਂ ਤਕਨੀਕਾਂ।
- ਪਾਠ 3. ਵਾਧਾ ਅਤੇ ਵਿਕਾਸ: ਮਨੁੱਖੀ ਸਰੀਰ ਦਾ ਵਾਧਾ, ਮਨੁੱਖੀ ਸਰੀਰ ਦਾ ਵਿਕਾਸ, ਵਾਧਾ ਅਤੇ ਵਿਕਾਸ ਵਿੱਚ ਅੰਤਰ, ਵਾਧੇ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ, ਵਾਧੇ ਅਤੇ ਵਿਕਾਸ ਦੇ ਸਿਧਾਂਤ, ਸਰੀਰ ਦੀਆਂ ਕਿਸਮਾਂ, ਵਿਕਾਸ ਦੀਆਂ ਅਵਸਥਾਵਾਂ।
- ਪਾਠ 4. ਜਾਂਚ, ਮਿਣਤੀ ਅਤੇ ਮੁਲਾਂਕਣ: ਜਾਂਚ, ਮਿਣਤੀ, ਮੁਲਾਂਕਣ, ਸਰੀਰਕ ਸਿੱਖਿਆ ਵਿੱਚ ਜਾਂਚ, ਮਿਣਤੀ ਅਤੇ ਮੁਲਾਂਕਣ ਦੀ ਮਹੱਤਤਾ।
- ਪਾਠ 5. ਉਲੰਪੀਅਨ ਗੁਰਬਚਨ ਸਿੰਘ ਰੰਧਾਵਾ: ਮੁਢਲਾ ਜੀਵਨ, ਖੇਡਾਂ ਵੱਲ ਝੁਕਾਅ, ਅੰਤਰ-ਰਾਸ਼ਟਰੀ, ਐਥਲੈਟਿਕਸ ਦੀ ਸ਼ੁਰੂਆਤ, ਗੁਰਬਚਨ ਸਿੰਘ ਰੰਧਾਵਾ ਨੂੰ ਮਿਲਣ ਵਾਲੇ ਮਾਣ-ਸਨਮਾਨ।
- ਪਾਠ 6. ਭਾਰਤੀ ਸੈਨਾਵਾਂ ਵਿੱਚ ਭਰਤੀ ਅਤੇ ਭਵਿੱਖ: ਭਾਰਤੀ ਸੈਨਾ ਦਾ ਇਤਿਹਾਸ, ਖਿਡਾਰੀਆਂ ਲਈ ਸੈਨਾ ਵਿੱਚ ਭਵਿੱਖ।
📌 ਮਹੱਤਵਪੂਰਨ ਨੋਟ: ਜੇਕਰ ਤੁਹਾਨੂੰ ਇਸ ਸਿਲੇਬਸ ਦੇ ਪ੍ਰੈਕਟੀਕਲ ਭਾਗ (Practical Marks Distribution) ਜਾਂ ਕਿਸੇ ਹੋਰ ਜਮਾਤ ਦੇ ਨੋਟਸ ਦੀ ਜਾਣਕਾਰੀ ਚਾਹੀਦੀ ਹੈ, ਤਾਂ ਹੇਠਾਂ ਦਿੱਤੇ ਕਮੈਂਟ ਬਾਕਸ (Comment Box) ਵਿੱਚ ਜ਼ਰੂਰ ਲਿਖੋ।
Tags:
Syllabus