ਰਾਣੀ ਲਕਸ਼ਮੀਬਾਈ ਆਤਮ ਰੱਖਿਆ ਪ੍ਰਸ਼ਿਕਸ਼ਨ
ਸਮਗਰਾ ਸਿੱਖਿਆ (Samagra 2026-27) - ਦਿਸ਼ਾ-ਨਿਰਦੇਸ਼, ਹਦਾਇਤਾਂ ਅਤੇ ਬਜਟ ਵੇਰਵਾ
1 ਟ੍ਰੇਨਿੰਗ ਦੇ ਆਮ ਨਿਯਮ ਅਤੇ ਯੋਜਨਾ
- ਉਦੇਸ਼: ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਦੀ ਸੁਰੱਖਿਆ (Safety & Security) ਨੂੰ ਯਕੀਨੀ ਬਣਾਉਣਾ ਅਤੇ ਉਨ੍ਹਾਂ ਵਿੱਚ ਆਤਮ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ।
- ਯੋਗ ਜਮਾਤਾਂ: ਇਹ ਟ੍ਰੇਨਿੰਗ 6ਵੀਂ ਤੋਂ 12ਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੂੰ ਦਿੱਤੀ ਜਾਣੀ ਹੈ।
- ਟ੍ਰੇਨਿੰਗ ਦਾ ਸਮਾਂ: ਕੁੱਲ ਸਮਾਂ 2 ਮਹੀਨੇ (60 ਕੰਮ ਵਾਲੇ ਦਿਨ) ਹੋਵੇਗਾ।
- ਰੋਜ਼ਾਨਾ ਸਮਾਂ (Period): ਟ੍ਰੇਨਿੰਗ ਦਾ ਸਮਾਂ ਘੱਟੋ-ਘੱਟ 45 ਮਿੰਟ ਅਤੇ ਵੱਧ ਤੋਂ ਵੱਧ 1 ਘੰਟਾ ਹੋਵੇਗਾ। ਇਹ ਸਮਾਂ ਸਕੂਲ ਮੁੱਖੀ ਆਪਣੀ ਸੁਵਿਧਾ ਅਨੁਸਾਰ ਨਿਸ਼ਚਿਤ ਕਰਨਗੇ। ਜਿੱਥੋਂ ਤੱਕ ਸੰਭਵ ਹੋਵੇ, ਇਹ ਟ੍ਰੇਨਿੰਗ ਸਰੀਰਕ ਸਿੱਖਿਆ (Physical Education) ਜਾਂ ਆਪਸ਼ਨਲ ਵਿਸ਼ੇ ਦੇ ਪੀਰੀਅਡ ਵਿੱਚ ਦਿੱਤੀ ਜਾਵੇ।
- ਮਹਿਲਾ ਅਧਿਆਪਕ ਦੀ ਹਾਜ਼ਰੀ: ਟ੍ਰੇਨਿੰਗ ਵਾਲੀ ਥਾਂ 'ਤੇ ਸਕੂਲ ਮੁਖੀ ਵੱਲੋਂ ਮਹਿਲਾ ਅਧਿਆਪਕ ਦੀ ਹਾਜ਼ਰੀ ਯਕੀਨੀ ਬਣਾਈ ਜਾਵੇਗੀ।
2 ਗ੍ਰਾਂਟ ਅਤੇ ਬਜਟ ਵੰਡ (Grant & Budget Details)
ਸਰਕਾਰੀ ਪੱਤਰ ਅਨੁਸਾਰ ਪ੍ਰਤੀ ਸਕੂਲ ਜਾਰੀ ਕੀਤੀ ਗਈ ਗ੍ਰਾਂਟ ਦੀ ਵੰਡ ਹੇਠਾਂ ਅਨੁਸਾਰ ਹੈ:
ਕੁੱਲ ਗ੍ਰਾਂਟ (Total Grant)
₹13,200/-
ਪ੍ਰਤੀ ਸਕੂਲ ਕੁੱਲ ਬਜਟ
ਕੋਚ ਦਾ ਮਾਨਭੱਤਾ
₹10,000/-
@ ₹5,000/- ਪ੍ਰਤੀ ਮਹੀਨਾ (2 ਮਹੀਨੇ)
ਸਮਾਨ ਲਈ ਬਜਟ (Equipment)
₹3,200/-
ਆਤਮ-ਰੱਖਿਆ ਇਕੁਇਪਮੈਂਟ ਲਈ
3 ਕੋਚ ਦੀ ਚੋਣ ਅਤੇ ਯੋਗਤਾ ਦੀਆਂ ਸ਼ਰਤਾਂ
- ਸਕੂਲ ਮੁੱਖੀ ਵੱਲੋਂ ਕਰਾਟੇ ਟ੍ਰੇਨਿੰਗ ਕੇਵਲ ਨਿਪੁੰਨ ਅਤੇ ਕਾਬਿਲ ਕੋਚ ਤੋਂ ਹੀ ਕਰਵਾਉਣੀ ਨਿਸ਼ਚਿਤ ਕੀਤੀ ਜਾਵੇ।
- ਟ੍ਰੇਨਿੰਗ ਦੇਣ ਵਾਲਾ ਕੋਚ ਮਾਨਤਾ ਪ੍ਰਾਪਤ ਸੰਸਥਾ/ਐਸੋਸੀਏਸ਼ਨ ਦੁਆਰਾ Black Belt ਪ੍ਰਾਪਤ ਹੋਣਾ ਚਾਹੀਦਾ ਹੈ।
- ਕੋਚ ਨੂੰ ਆਤਮ-ਰੱਖਿਆ ਦੀ ਸਿਖਲਾਈ ਦੇਣ ਦੀ ਪੂਰਨ ਜਾਣਕਾਰੀ ਹੋਣੀ ਚਾਹੀਦੀ ਹੈ।
- ਸਕੂਲ ਮੁਖੀ ਵੱਲੋਂ ਸਬੰਧਤ ਕੋਚ ਦਾ ਯੋਗਤਾ ਸਰਟੀਫਿਕੇਟ, ਪ੍ਰਾਪਤੀਆਂ ਦਾ ਰਿਕਾਰਡ, ਅਤੇ ਪਹਿਚਾਣ ਪੱਤਰ (ਜਿਵੇਂ ਆਧਾਰ ਕਾਰਡ ਆਦਿ) ਲੈ ਕੇ ਆਪਣੇ ਸਕੂਲ ਰਿਕਾਰਡ ਵਿੱਚ ਰੱਖਿਆ ਜਾਵੇਗਾ।
4 ਮੁਕਾਬਲੇ ਅਤੇ Weight Categories (ਭਾਰ ਵਰਗ)
ਟ੍ਰੇਨਿੰਗ ਖਤਮ ਹੋਣ ਉਪਰੰਤ 8 ਭਾਰ ਵਰਗਾਂ (Weight Categories) ਵਿੱਚ ਪ੍ਰਤੀਯੋਗਿਤਾ ਕਰਵਾਈ ਜਾਵੇਗੀ:
6ਵੀਂ ਤੋਂ 8ਵੀਂ ਜਮਾਤਾਂ ਲਈ (4 ਵਰਗ)
9ਵੀਂ ਤੋਂ 12ਵੀਂ ਜਮਾਤਾਂ ਲਈ (4 ਵਰਗ)
5 ਵੱਖ-ਵੱਖ ਪੱਧਰ ਦੇ ਮੁਕਾਬਲਿਆਂ ਲਈ ਹਦਾਇਤਾਂ
ਕ) ਸਕੂਲ ਪੱਧਰ
- ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ਉੱਕਤ 8 ਭਾਰ ਵਰਗਾਂ ਵਿੱਚੋਂ ਪ੍ਰਤੀ ਭਾਰ ਵਰਗ ਇੱਕ-ਇੱਕ ਉੱਤਮ ਵਿਦਿਆਰਥਣ ਦੀ ਚੋਣ ਕੀਤੀ ਜਾਵੇਗੀ।
- ਚੁਣੀਆਂ ਗਈਆਂ ਵਿਦਿਆਰਥਣਾਂ ਦੇ ਨਾਮ ਅਤੇ ਵੇਰਵੇ ਬਲਾਕ ਪੱਧਰੀ ਮੁਕਾਬਲੇ ਲਈ ਜ਼ਿਲ੍ਹਾ ਸਿੱਖਿਆ ਦਫ਼ਤਰ (ਸੈ.ਸਿ.) ਨੂੰ ਭੇਜੇ ਜਾਣਗੇ।
ਖ) ਬਲਾਕ ਪੱਧਰ
- ਇਹ ਪ੍ਰਤੀਯੋਗਿਤਾ ਵੀ ਸਕੂਲ ਪੱਧਰ ਦੀ ਤਰ੍ਹਾਂ 8 ਭਾਰ ਵਰਗਾਂ ਵਿੱਚ ਕਰਵਾਈ ਜਾਵੇਗੀ।
- ਬਲਾਕ ਪੱਧਰ 'ਤੇ ਹਰੇਕ ਭਾਰ ਵਰਗ ਵਿੱਚੋਂ ਪਹਿਲੇ ਸਥਾਨ 'ਤੇ ਆਉਣ ਵਾਲੀਆਂ ਵਿਦਿਆਰਥਣਾਂ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾ ਵਿੱਚ ਭਾਗ ਲੈਣਗੀਆਂ।
- ਭਾਗ ਲੈਣ ਵਾਲੀਆਂ ਸਾਰੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।
- ਪਹਿਲੇ, ਦੂਜੇ ਅਤੇ ਤੀਸਰੇ ਸਥਾਨ 'ਤੇ ਆਏ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਨਾਲ-ਨਾਲ Memento (ਯਾਦਗਾਰੀ ਚਿੰਨ੍ਹ) ਵੀ ਦਿੱਤੇ ਜਾਣਗੇ।
- ਇਹ ਪ੍ਰਤੀਯੋਗਿਤਾ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਵੱਲੋਂ ਆਪਣੀ ਦੇਖਰੇਖ ਵਿੱਚ ਕਰਵਾਈ ਜਾਵੇਗੀ।
- ਪ੍ਰਤੀਯੋਗਤਾ ਦੌਰਾਨ ਨਿਯੁਕਤ ਕੀਤੇ ਗਏ ਰੈਫਰੀ, ਜੱਜ ਆਦਿ ਨੂੰ ਬਣਦਾ ਮਾਨਭੱਤਾ (Honorarium) ਦਿੱਤਾ ਜਾਵੇਗਾ।
ਗ) ਜ਼ਿਲ੍ਹਾ ਪੱਧਰ
- ਜ਼ਿਲ੍ਹਾ ਪੱਧਰੀ ਪ੍ਰਤੀਯੋਗਿਤਾ ਵੀ 8 ਭਾਰ ਵਰਗਾਂ ਵਿੱਚ ਹੀ ਕਰਵਾਈ ਜਾਵੇਗੀ।
- ਹਰੇਕ ਭਾਰ ਵਰਗ ਵਿੱਚੋਂ ਪਹਿਲੇ ਸਥਾਨ 'ਤੇ ਆਉਣ ਵਾਲੀਆਂ ਵਿਦਿਆਰਥਣਾਂ ਰਾਜ (State) ਪੱਧਰੀ ਪ੍ਰਤੀਯੋਗਤਾ ਵਿੱਚ ਭਾਗ ਲੈਣਗੀਆਂ।
- ਜੇਤੂ ਵਿਦਿਆਰਥਣਾਂ ਨੂੰ ਨਗਦ ਇਨਾਮ (Cash Prizes) ਦਿੱਤੇ ਜਾਣਗੇ ਅਤੇ ਭਾਗ ਲੈਣ ਵਾਲੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।
- ਇਹ ਪ੍ਰਤੀਯੋਗਿਤਾ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਦੀ ਦੇਖਰੇਖ ਹੇਠ ਹੋਵੇਗੀ ਅਤੇ ਰੈਫਰੀ/ਜੱਜਾਂ ਨੂੰ ਬਣਦਾ ਮਾਨਭੱਤਾ ਦਿੱਤਾ ਜਾਵੇਗਾ।
ਘ) ਰਾਜ (State) ਪੱਧਰ
- ਹਰੇਕ ਜ਼ਿਲ੍ਹੇ ਵਿੱਚੋਂ ਭਾਰ ਵਰਗ ਵਾਇਜ਼ ਪਹਿਲੇ ਸਥਾਨ 'ਤੇ ਆਉਣ ਵਾਲੀਆਂ ਵਿਦਿਆਰਥਣਾਂ ਰਾਜ ਪੱਧਰੀ ਪ੍ਰਤੀਯੋਗਿਤਾ ਵਿੱਚ ਭਾਗ ਲੈਣਗੀਆਂ।
- ਰਾਜ ਪੱਧਰੀ ਮੁਕਾਬਲੇ ਵਿੱਚ ਜੇਤੂ ਵਿਦਿਆਰਥਣਾਂ ਨੂੰ ਨਗਦੀ ਇਨਾਮ ਦਿੱਤੇ ਜਾਣਗੇ ਅਤੇ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।
6 ਵਿੱਤੀ ਅਤੇ ਪ੍ਰਬੰਧਕੀ ਹਦਾਇਤਾਂ
- SMC ਰਾਹੀਂ ਖਰਚਾ: ਇਹ ਰਾਸ਼ੀ ਸਕੂਲ ਮੈਨੇਜਮੈਂਟ ਕਮੇਟੀਆਂ (SMC) ਰਾਹੀਂ ਵਿੱਤੀ ਨਿਯਮਾਂ ਅਨੁਸਾਰ ਹੀ ਖਰਚ ਕੀਤੀ ਜਾਵੇਗੀ।
- ਸਟਾਕ ਰਜਿਸਟਰ: ਖਰੀਦੇ ਗਏ ਸਾਰੇ ਸਮਾਨ/ਇਕੁਇਪਮੈਂਟ ਦਾ ਇੰਦਰਾਜ Stock Register ਵਿੱਚ ਕਰਨਾ ਯਕੀਨੀ ਬਣਾਇਆ ਜਾਵੇ।
- PFMS (EAT Module): ਜਾਰੀ ਕੀਤੇ ਗਏ ਫੰਡਾਂ ਦੀ ਆਨਲਾਈਨ Monitoring ਲਈ ਖਰਚਾ Public Financial Management System (PFMS) Portal ਦੇ EAT Module ਰਾਹੀਂ ਹੀ ਕੀਤਾ ਜਾਵੇ।
- PRABANDH Portal: ਹਦਾਇਤਾਂ ਅਨੁਸਾਰ ਖਰਚ ਕੀਤੀ ਰਾਸ਼ੀ ਦੇ ਵੇਰਵੇ ਪ੍ਰਬੰਧ ਪੋਰਟਲ (PRABANDH Portal) 'ਤੇ ਅਪਡੇਟ ਕਰਨੇ ਯਕੀਨੀ ਬਣਾਏ ਜਾਣ।
- ਪਾਲਣਾ: ਉਕਤ ਸਾਰੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।