Punjab Lecturer Cadre Recruitment 2026: ਪੰਜਾਬ ਲੈਕਚਰਾਰ ਕਾਡਰ ਭਰਤੀ ਦੀ ਪੂਰੀ ਜਾਣਕਾਰੀ
ਪੰਜਾਬ ਦੇ ਸਿੱਖਿਆ ਵਿਭਾਗ (ਸਿੱਖਿਆ ਭਰਤੀ ਡਾਇਰੈਕਟੋਰੇਟ) ਵੱਲੋਂ ਸਰਕਾਰੀ ਸਕੂਲਾਂ ਵਿੱਚ ਲੈਕਚਰਾਰਾਂ ਦੀ ਭਰਤੀ ਲਈ ਆਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜੇਕਰ ਤੁਸੀਂ ਵੀ ਪੰਜਾਬ ਵਿੱਚ ਲੈਕਚਰਾਰ ਬਣਨਾ ਚਾਹੁੰਦੇ ਹੋ, ਤਾਂ ਇਹ ਤੁਹਾਡੇ ਲਈ ਇੱਕ ਸੁਨਹਿਰੀ ਮੌਕਾ ਹੈ। ਇਸ ਪੋਸਟ ਵਿੱਚ ਅਸੀਂ ਤੁਹਾਨੂੰ ਭਰਤੀ ਨਾਲ ਸਬੰਧਤ ਸਾਰੀ ਜਾਣਕਾਰੀ ਬਹੁਤ ਹੀ ਸਰਲ ਭਾਸ਼ਾ ਵਿੱਚ ਦੇ ਰਹੇ ਹਾਂ।
📌 ਪੰਜਾਬ ਲੈਕਚਰਾਰ ਭਰਤੀ 2026: ਮੁੱਖ ਜਾਣਕਾਰੀ ਮੀਨੂ
1. ਭਰਤੀ ਦੀ ਇੱਕ ਝਲਕ (Overview)
ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ ਕੁੱਲ 1,013 ਲੈਕਚਰਾਰ (ਗਰੁੱਪ-ਬੀ) ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਹ ਭਰਤੀ Punjab Educational Service (School and Inspection) Group 'B' Service Rules, 2018 ਦੇ ਤਹਿਤ ਕੀਤੀ ਜਾ ਰਹੀ ਹੈ।
- ਵਿਭਾਗ: ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ
- ਕੁੱਲ ਅਸਾਮੀਆਂ: 1,013 ਪੋਸਟਾਂ (829 ਨਵੀਆਂ + 184 ਬੈਕਲਾਗ)
- ਅਧਿਕਾਰਤ ਵੈੱਬਸਾਈਟ ਲਿੰਕ: erd.punjab.gov.in/fresh_posts.aspx
- ਪੇ-ਸਕੇਲ (Salary): 35,400/- ਰੁਪਏ ਪ੍ਰਤੀ ਮਹੀਨਾ (ਸਿੱਖਿਆ ਵਿਭਾਗ ਦੇ ਪੱਤਰ ਮਿਤੀ 12.04.2025 ਦੇ ਅਨੁਸਾਰ ਪ੍ਰੋਬੇਸ਼ਨ ਪੀਰੀਅਡ ਦੌਰਾਨ)।
2. ਵਿਸ਼ੇਵਾਰ ਅਸਾਮੀਆਂ ਦੀ ਵੰਡ (Subject-Wise Vacancies)
ਵੱਖ-ਵੱਖ ਵਿਸ਼ਿਆਂ ਅਨੁਸਾਰ ਖਾਲੀ ਪੋਸਟਾਂ ਦਾ ਵੇਰਵਾ ਹੇਠਾਂ ਦਿੱਤੇ ਅਨੁਸਾਰ ਹੈ:
- ਹਿਸਟਰੀ (History): 200 ਨਵੀਆਂ + 10 ਬੈਕਲਾਗ = 210
- ਪੋਲਿਟੀਕਲ ਸਾਇੰਸ (Political Science): 118 ਨਵੀਆਂ + 13 ਬੈਕਲਾਗ = 131
- ਅੰਗਰੇਜ਼ੀ (English): 111 ਨਵੀਆਂ + 30 ਬੈਕਲਾਗ = 141
- ਮੈਥ (Math): 91 ਨਵੀਆਂ + 14 ਬੈਕਲਾਗ = 105
- ਪੰਜਾਬੀ (Punjabi): 71 ਨਵੀਆਂ + 28 ਬੈਕਲਾਗ = 99
- ਕਮਰਸ (Commerce): 71 ਨਵੀਆਂ + 27 ਬੈਕਲਾਗ = 98
- ਫਿਜ਼ਿਕਸ (Physics): 46 ਨਵੀਆਂ + 12 ਬੈਕਲਾਗ = 58
- ਅਰਥ ਸ਼ਾਸਤਰ (Economics): 35 ਨਵੀਆਂ + 15 ਬੈਕਲਾਗ = 50
- ਕੈਮਿਸਟਰੀ (Chemistry): 28 ਨਵੀਆਂ + 13 ਬੈਕਲਾਗ = 41
- ਹਿੰਦੀ (Hindi): 25 ਨਵੀਆਂ + 4 ਬੈਕਲਾਗ = 29
- |ਬਾਇਓਲੋਜੀ (Biology): 25 ਨਵੀਆਂ + 12 ਬੈਕਲਾਗ = 37
- ਜੌਗਰਫੀ (Geography): 8 ਨਵੀਆਂ + 6 ਬੈਕਲਾਗ = 14
3. ਯੋਗਤਾ ਅਤੇ ਉਮਰ ਸੀਮਾ (Eligibility & Age Limit)
ਵਿਦਿਅਕ ਯੋਗਤਾ:
- ਸਬੰਧਤ ਵਿਸ਼ੇ ਵਿੱਚ ਘੱਟੋ-ਘੱਟ 55% ਅੰਕਾਂ ਨਾਲ ਮਾਸਟਰ ਡਿਗਰੀ (Graduation / Post Graduation) ਹੋਣੀ ਚਾਹੀਦੀ ਹੈ।
- SC/ST/OBC/BC ਅਤੇ ਦਿਵਿਆਂਗ (Physically Handicapped) ਉਮੀਦਵਾਰਾਂ ਲਈ ਘੱਟੋ-ਘੱਟ 50% ਅੰਕ ਲਾਜ਼ਮੀ ਹਨ।
- ਦਸਵੀਂ ਪੱਧਰ 'ਤੇ ਪੰਜਾਬੀ ਵਿਸ਼ਾ ਪਾਸ ਹੋਣਾ ਜ਼ਰੂਰੀ ਹੈ।
ਉਮਰ ਸੀਮਾ (Age Limit - 01.01.2026 ਨੂੰ):
- ਆਮ ਵਰਗ (General Category): 18 ਤੋਂ 37 ਸਾਲ।
- SC ਅਤੇ ਪਛੜੀਆਂ ਸ਼੍ਰੇਣੀਆਂ (BC): ਉਪਰਲੀ ਉਮਰ ਸੀਮਾ ਵਿੱਚ 5 ਸਾਲ ਦੀ ਛੋਟ (42 ਸਾਲ ਤੱਕ)।
- ਸਰਕਾਰੀ ਕਰਮਚਾਰੀ (Punjab Govt Employees): ਉਪਰਲੀ ਉਮਰ ਸੀਮਾ 45 ਸਾਲ ਤੱਕ।
- ਦਿਵਿਆਂਗ ਉਮੀਦਵਾਰ (Physically Handicapped): ਉਪਰਲੀ ਉਮਰ ਸੀਮਾ ਵਿੱਚ 10 ਸਾਲ ਦੀ ਛੋਟ (47 ਸਾਲ ਤੱਕ)।
- ਵਿਧਵਾ ਅਤੇ ਤਲਾਕਸ਼ੁਦਾ ਔਰਤਾਂ: ਉਪਰਲੀ ਉਮਰ ਸੀਮਾ 42 ਸਾਲ ਤੱਕ।
4. ਪੇਪਰ ਦਾ ਪੈਟਰਨ ਅਤੇ ਫੀਸ (Exam Pattern & Application Fee)
ਪ੍ਰੀਖਿਆ ਦੀ ਵਿਧੀ:
- ਮੁੱਖ ਪੇਪਰ: ਉਮੀਦਵਾਰਾਂ ਦੀ ਚੋਣ ਲਈ 150 ਅੰਕਾਂ ਦਾ ਇੱਕ ਲਿਖਤੀ ਟੈਸਟ ਲਿਆ ਜਾਵੇਗਾ, ਜੋ ਕਿ Objective Type (Multiple Choice) ਹੋਵੇਗਾ। ਇਸੇ ਪੇਪਰ ਦੇ ਆਧਾਰ 'ਤੇ ਮੈਰਿਟ ਬਣੇਗੀ।
- ਲਾਜ਼ਮੀ ਪੇਪਰ: ਇਸ ਤੋਂ ਇਲਾਵਾ, ਉਮੀਦਵਾਰਾਂ ਨੂੰ ਪੰਜਾਬੀ ਭਾਸ਼ਾ ਦਾ ਇੱਕ ਲਾਜ਼ਮੀ ਪੇਪਰ ਵੀ ਪਾਸ ਕਰਨਾ ਹੋਵੇਗਾ।
ਐਪਲੀਕੇਸ਼ਨ ਫੀਸ (Application Fee):
- ਜਨਰਲ ਅਤੇ ਹੋਰ ਕੈਟਾਗਰੀਆਂ: 2000/- ਰੁਪਏ
- ਰੀਜ਼ਰਵ ਕੈਟਾਗਰੀ (SC/ST): 1000/- ਰੁਪਏ
- ਸਾਬਕਾ ਫੌਜੀ (Ex-Servicemen - ਸੈਲਫ): ਕੋਈ ਫੀਸ ਨਹੀਂ
5. ਔਨਲਾਈਨ ਅਪਲਾਈ ਕਰਨ ਦੀ ਪੂਰੀ ਵਿਧੀ (How to Apply)
ਆਫੀਸ਼ੀਅਲ ਨੋਟੀਫਿਕੇਸ਼ਨ ਦੇ ਮੁਤਾਬਕ ਉਮੀਦਵਾਰਾਂ ਨੂੰ ਫਾਰਮ ਭਰਨ ਵੇਲੇ ਹੇਠ ਲਿਖੇ ਨਿਯਮਾਂ ਦਾ ਪਾਲਣਾ ਕਰਨਾ ਪਵੇਗਾ:
- ਵੈੱਬਸਾਈਟ 'ਤੇ ਜਾਓ: ਸਭ ਤੋਂ ਪਹਿਲਾਂ ਵਿਭਾਗ ਦੀ ਅਧਿਕਾਰਤ ਵੈੱਬਸਾਈਟ erd.punjab.gov.in 'ਤੇ ਜਾਓ।
- ਸਿਰਫ਼ ਇੱਕ ਕੈਟਾਗਰੀ: ਉਮੀਦਵਾਰ ਇਸ ਭਰਤੀ ਲਈ ਸਿਰਫ਼ ਇੱਕ ਹੀ ਕੈਟਾਗਰੀ ਵਿੱਚ ਅਪਲਾਈ ਕਰ ਸਕਦਾ ਹੈ। ਜੇਕਰ ਕੋਈ ਇੱਕ ਤੋਂ ਵੱਧ ਫਾਰਮ ਭਰੇਗਾ, ਤਾਂ ਉਸਦੀ ਸਿਰਫ਼ ਪਹਿਲੀ ਐਪਲੀਕੇਸ਼ਨ ਹੀ ਵੈਧ (Valid) ਮੰਨੀ ਜਾਵੇਗੀ।
- ਨਵੀਂ ਰਜਿਸਟ੍ਰੇਸ਼ਨ: ਵੈੱਬਸਾਈਟ 'ਤੇ ਦਿੱਤੇ ਲਿੰਕ "New Registration" 'ਤੇ ਕਲਿੱਕ ਕਰਕੇ ਆਪਣੀ ਸਹੀ ਜਾਣਕਾਰੀ ਭਰੋ।
- ⚠️ ਜ਼ਰੂਰੀ ਨੋਟ: ਇੱਕ ਵਾਰ ਰਜਿਸਟ੍ਰੇਸ਼ਨ ਸਬਮਿਟ ਕਰਨ ਤੋਂ ਬਾਅਦ ਪ੍ਰੋਫਾਈਲ ਵਿੱਚ ਕੋਈ ਵੀ ਬਦਲਾਅ (Update/Edit) ਨਹੀਂ ਕੀਤਾ ਜਾ ਸਕੇਗਾ।
- ਅਰਜ਼ੀ ਅਤੇ ਫੀਸ: ਰਜਿਸਟ੍ਰੇਸ਼ਨ ਤੋਂ ਬਾਅਦ ਆਪਣੇ ਵਿਸ਼ੇ ਦੇ ਸਾਹਮਣੇ ਅਰਜ਼ੀ (Application) ਔਨਲਾਈਨ ਸਬਮਿਟ ਕਰੋ ਅਤੇ ਫੀਸ ਦਾ ਭੁਗਤਾਨ ਕਰੋ।
- ਪ੍ਰਿੰਟ ਆਊਟ: ਫੀਸ ਕਨਫਰਮ ਹੋਣ ਤੋਂ ਬਾਅਦ ਐਪਲੀਕੇਸ਼ਨ ਫਾਰਮ ਦਾ Print Out ਕਢਵਾ ਕੇ ਆਪਣੇ ਕੋਲ ਸੰਭਾਲ ਕੇ ਰੱਖੋ। ਇਸ ਨੂੰ ਡਾਕ ਰਾਹੀਂ ਵਿਭਾਗ ਨੂੰ ਭੇਜਣ ਦੀ ਕੋਈ ਲੋੜ ਨਹੀਂ ਹੈ।
- ਫੋਟੋ ਅਤੇ ਦਸਤਖਤ ਦੇ ਨਿਯਮ (Photo Guidelines):
- ਪਾਸਪੋਰਟ ਸਾਈਜ਼ ਫੋਟੋ: 2.5x3.5 ਇੰਚ (80% ਚਿਹਰਾ ਅਤੇ ਕੰਨ ਸਾਫ਼ ਦਿਖਾਈ ਦੇਣੇ ਚਾਹੀਦੇ ਹਨ)।
- ਪੋਸਟਕਾਰਡ ਸਾਈਜ਼ ਫੋਟੋ: 4x6 ਇੰਚ (80% ਚਿਹਰਾ ਦਿਖਦਾ ਹੋਵੇ)।
- ਫੋਟੋ ਦਾ ਬੈਕਗਰਾਊਂਡ ਸਫੇਦ (White) ਹੋਣਾ ਚਾਹੀਦਾ ਹੈ ਅਤੇ ਇਹ ਬਿਨਾਂ ਟੋਪੀ ਜਾਂ ਐਨਕ (Goggles) ਤੋਂ ਹੋਵੇ।
- ਫੋਟੋ ਦੇ ਬਿਲਕੁਲ ਥੱਲੇ ਫੋਟੋ ਖਿੱਚਣ ਦੀ ਮਿਤੀ (Date) ਲਿਖੀ ਹੋਣੀ ਲਾਜ਼ਮੀ ਹੈ।
- ਇੱਕ ਸਫੇਦ ਕਾਗਜ਼ 'ਤੇ ਦੋਵੇਂ ਹੱਥਾਂ ਦੀਆਂ ਸਾਰੀਆਂ ਉਂਗਲੀਆਂ ਅਤੇ ਅੰਗੂਠੇ ਦੇ ਨਿਸ਼ਾਨ (Fingerprints) ਅਤੇ ਆਪਣੇ ਦਸਤਖਤ (Signature) ਸਕੈਨ ਕਰਕੇ ਅਪਲੋਡ ਕਰੋ।
6. ਵਿਭਾਗ ਦੇ ਸੰਪਰਕ ਸੂਤਰ (Contact Details)
ਜੇਕਰ ਤੁਹਾਨੂੰ ਫਾਰਮ ਭਰਨ ਵਿੱਚ ਕੋਈ ਵੀ ਦਿੱਕਤ ਆਉਂਦੀ ਹੈ, ਤਾਂ ਤੁਸੀਂ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ:
- ਈ-ਮੇਲ: recruitment@punjabeducation.gov.in
- ਹੈਲਪਲਾਈਨ ਨੰਬਰ: 0172-3115378
- ਪਬਲਿਕ ਨੋਟਿਸ ਨੰਬਰ: ਈ-1146456/3.3.6/2026166938
ਭਰਤੀ ਦੀ ਹਰ ਇੱਕ ਤਾਜ਼ਾ ਅਪਡੇਟ ਅਤੇ ਸਿਲੇਬਸ ਲਈ ਸਾਡੇ ਬਲੌਗ ਨਾਲ ਜੁੜੇ ਰਹੋ!